Search for (e.g. taco, salon, Max's) Near (Address, Neighborhood, City, State or Zip)  
  
ਮੁੱਖ ਪੰਨਾ ਖ਼ਬਰਾਂ ਗ੍ਰਹਿ ਨੱਖਤਰ ਮਨੋਰੰਜਨ
 
ਤੇਲ ਕੀਮਤਾਂ 'ਤੇ ਕਾਬੂ ਪਾਉਣ ਲਈ ਕਦਮ ਚੁੱਕੇ ਜਾਣ-ਸਿੱਧੂ   Jul, 02, 2010
ਮੁੰਬਈ - ਭਾਜਪਾ ਦੇ ਕੌਮੀ ਜਨਰਲ ਸਕੱਤਰ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ 3 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ ਹੋਈ ਆਮਦਨ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ। (ਅੱਗੇ ਪੜ੍ਹੋ )
ਪਾਕਿਸਤਾਨ ਕ੍ਰਿਕਟ ਬੋਰਡ ਅਤੇ ਚੋਣਕਾਰਾਂ ਨੂੰ ਸੰਮਨ   Jul, 02, 2010
ਲਾਹੌਰ - ਖੇਡਾਂ ਬਾਰੇ ਸੈਨੇਟ ਸਟੈਂਡਿੰਗ ਕਮੇਟੀ ਨੇ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਅਤੇ ਟੈਸਟ ਮੈਚ ਖੇਡਣ ਲਈ ਇੰਗਲੈਂਡ ਜਾ ਰਹੀ ਟੀਮ ਦੀ ਚੋਣ ਕਰਨ ਵਾਲੇ ਕੌਮੀ ਚੋਣਕਾਰਾਂ ਨੂੰ ਸੰਮਨ ਜਾਰੀ ਕੀਤੇ ਹਨ। (ਅੱਗੇ ਪੜ੍ਹੋ )
ਨਕਸਲੀਆਂ ਵੱਲੋਂ ਬੀਐਸਐਫ ਕੈਂਪ 'ਤੇ ਹਮਲਾ   Jul, 02, 2010
ਰਾਏਪੁਰ - ਨਕਸਲੀਆਂ ਨੇ ਛਤੀਸਗੜ੍ਹ ਦੇ ਕੰਕੇਰ ਜ਼ਿਲ੍ਹੇ ਵਿਚ ਕੋਇਲੀਬੇਰਾ ਪੁਲਿਸ ਥਾਣੇ ਤਹਿਤ ਪੈਂਦੇ ਖੇਤਰ ਉਦਾਨਪੁਰ ਵਿਖੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਕੈਂਪ 'ਤੇ ਹਮਲਾ ਕੀਤਾ। (ਅੱਗੇ ਪੜ੍ਹੋ )
ਟੀਵੀਐਸ ਦੀ ਵਿਕਰੀ 'ਚ ਵਾਧਾ   Jul, 02, 2010
ਲੁਧਿਆਣਾ - ਟੀਵੀਐਸ ਮੋਟਰ ਕੰਪਨੀ ਨੇ ਜੂਨ 2010 ਵਿਚ ਆਪਣੇ ਵਾਹਨਾਂ ਦੀ ਵਿਕਰੀ ਵਿਚ 36 ਫੀਸਦੀ ਵਾਧਾ ਦਰਜ ਕੀਤਾ ਹੈ। ਦੋ ਪਹੀਆ ਵਾਹਨਾਂ ਦੀ ਜੂਨ 2010 ਕੁਲ ਵਿਕਰੀ ਵਿਚ 1,56,685 ਅੰਕੜੇ ਨੂੰ ਪਾਰ ਕੀਤਾ ਹੈ, ਜਦਕਿ ਪਿਛਲੇ ਸਾਲ ਦੇ ਇਸੇ ਮਹੀਨੇ 'ਚ ਇਹ ਸੰਖਿਆ 1,15,448 ਸੀ। (ਅੱਗੇ ਪੜ੍ਹੋ )
ਲਾਹੌਰ 'ਚ ਧਮਾਕੇ-18 ਹਲਾਕ   Jul, 02, 2010
ਲਾਹੌਰ - ਲਾਹੌਰ ਦੇ ਇਕ ਧਾਰਮਿਕ ਸਥਾਨ ਦਾਤਾ ਦਰਬਾਰ ਵਿਚ ਹੋਏ ਜ਼ਬਰਦਸਤ ਆਤਮਘਾਤੀ ਹਮਲਿਆਂ ਵਿਚ 18 ਵਿਅਕਤੀ ਮਾਰੇ ਗਏ ਤੇ 175 ਦੇ ਲਗਭਗ ਜ਼ਖ਼ਮੀ ਹੋ ਗਏ। ਦੂਜੇ ਪਾਸੇ ਪੁਲਿਸ ਨੇ ਮਰਨ ਵਾਲਿਆਂ ਦੀ ਗਿਣਤੀ 35 ਦੱਸੀ ਹੈ। (ਅੱਗੇ ਪੜ੍ਹੋ )
ਫੀਫਾ ਵਿਸ਼ਵ ਕੱਪ- ਕੁਆਰਟਰ ਫਾਈਨਲ ਅੱਜ ਤੋਂ   Jul, 02, 2010
ਜੋਹਾਨਸਬਰਗ - ਫੀਫਾ ਵਿਸ਼ਵ ਕੱਪ-2010 ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ ਪੰਜ ਵਾਰ ਚੈਂਪੀਅਨ ਰਹੇ ਬ੍ਰਾਜ਼ੀਲ ਅਤੇ ਦੋ ਵਾਰ ਉਪ ਜੇਤੂ ਰਹੇ ਯੂਰਪੀਅਨ ਪਾਵਰਹਾਊਸ ਹਾਲੈਂਡ ਵਿਚਾਲੇ ਸ਼ੁੱਕਰਵਾਰ ਨੂੰ ਖੇਡਿਆ ਜਾਵੇਗਾ। (ਅੱਗੇ ਪੜ੍ਹੋ )
ਰਣਬੀਰ, ਕੈਟਰੀਨਾ ਫਿਰ ਇਕੱਠੇ!   Jul, 02, 2010
ਦਰਸ਼ਕ ਉਸ ਜੋੜੀ ਨੂੰ ਵਾਰ-ਵਾਰ ਇਕੱਠੀ ਦੇਖਣਾ ਚਾਹੁੰਦੇ ਹਨ, ਜੋ ਸਫ਼ਲ ਹੋਵੇ ਅਤੇ ਸੋਹਣੀ ਹੋਵੇ। ਤਾਂ ਹੀ ਤਾਂ ਨਿਰਮਾਤਾ-ਨਿਰਦੇਸ਼ਕ ਉਸ ਜੋੜੀ ਨੂੰ ਵਾਰ-ਵਾਰ ਲੈਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਦੀ। ਇਹ ਜੋੜੀ ਹੁਣ ਤੱਕ ਸਿਰਫ਼ ਦੋ ਫਿਲਮਾਂ ਵਿੱਚ ਇਕੱਠੀ ਨਜ਼ਰ ਆਈ ਅਤੇ ਦਰਸ਼ਕਾਂ ਅਤੇ ਨਿਰਮਾਤਾ-ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣ ਗਈ। ਹੁਣ ਇਹ ਜੋੜੀ ਤੀਜੀ ਵਾਰ ਨਜ਼ਰ ਆਉਣ ਵਾਲੀ ਹੈ। ਜੀ ਹਾਂ, ਰਾਜਕੁਮਾਰ ਸੰਤੋਸ਼ੀ ਫਿਲਮ 'ਅਜਬ ਪ੍ਰੇਮ ਕੀ ਗਜਬ ਕਹਾਣੀ' ਤੋਂ ਬਾਅਦ ਇੱਕ ਵਾਰ ਫਿਰ ਇਨ੍ਹਾਂ ਨੂੰ ਆਪਣੀ ਫਿਲਮ ਵਿੱਚ ਲੈਣ ਵਾਲੇ ਹਨ। ਹਾਲਾਂਕਿ ਫਿਲਮ ਦਾ ਨਾਂਅ ਅਜੇ ਤੱਕ ਤੈਅ ਨਹੀਂ ਹੋਇਆ ਹੈ, ਪਰ ਫਿਲਮ ਦੇ ਕਲਾਕਾਰ ਤੈਅ ਹੋ ਗਏ ਹਨ। (ਅੱਗੇ ਪੜ੍ਹੋ )
ਟਵਿਟਰ 'ਤੇ ਆਮਿਰ ਨਾਲ ਦੋ ਘੰਟਿਆਂ 'ਚ ਜੁੜੇ 47,019 ਪ੍ਰਸ਼ੰਸਕ   Jul, 02, 2010
ਬਾਲੀਵੁੱਡ ਅਭਿਨੇਤਾ ਆਮਿਰ ਖਾਨ ਕੱਲ੍ਹ ਟਵਿਟਰ ਨਾਲ ਜੁੜ ਗਏ। ਟਵਿਟਰ ਨਾਲ ਜੁੜਨ ਦੇ ਦੋ ਘੰਟਿਆਂ ਦੇ ਬਾਅਦ ਹੀ ਉਨ੍ਹਾਂ ਦੇ 47,019 ਪ੍ਰਸ਼ੰਸਕ ਬਣ ਗਏ। ਆਮਿਰ ਨੂੰ ਟਵਿਟਰ ਨਾਲ ਜੁੜਨ ਦੇ ਲਈ ਬਾਲੀਵੁੱਡ ਮਹਾਂਨਾਇਕ ਅਮਿਤਾਭ ਬੱਚਨ ਨੇ ਪ੍ਰੇਰਿਤ ਕੀਤਾ ਸੀ। ਜਦ ਅਮਿਤਾਭ ਖੁਦ ਟਵਿਟਰ ਨਾਲ ਜੁੜੇ ਸੀ ਤਾਂ ਉਨ੍ਹਾਂ ਨਾਲ ਪਹਿਲੇ ਦਿਨ 37,500 ਪ੍ਰਸ਼ੰਸਕ ਜੁੜੇ ਸਨ ਜਦਕਿ ਆਮਿਰ ਦੇ ਪ੍ਰਸ਼ੰਸਕਾਂ ਦੀ ਗਿਣਤੀ ਜ਼ਿਆਦਾ ਹੈ। 45 ਸਾਲਾ ਆਮਿਰ ਨੇ ਪਿਛਲੀ ਰਾਤ ਟਵਿਟਰ 'ਤੇ ਆਪਣਾ ਪਹਿਲਾਂ ਸੰਦੇਸ਼ 'ਟੈਸਟਿੰਗ-ਆਮਿਰ' ਲਿਖਿਆ ਸੀ। (ਅੱਗੇ ਪੜ੍ਹੋ )
ਕੁਆਰਟਰ ਫਾਈਨਲ 'ਚ ਭਿੜਨਗੇ ਬ੍ਰਾਜ਼ੀਲ ਤੇ ਨੀਦਰਲੈਂਡ   Jul, 01, 2010
ਜੋਹਾਨਸਬਰਗ - ਫੀਫਾ ਵਿਸ਼ਵ ਕੱਪ-2010 ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਅਤੇ ਦੋ ਵਾਰ ਦੇ ਉਪ-ਜੇਤੂ ਨੀਦਰਲੈਂਡ ਵਿਚਾਲੇ ਖੇਡਿਆ ਜਾਵੇਗਾ। (ਅੱਗੇ ਪੜ੍ਹੋ )
ਪਾਕਿਸਤਾਨ ਨੂੰ ਝਟਕਾ, ਕਪਤਾਨ ਅਫਰੀਦੀ ਜ਼ਖ਼ਮੀ   Jul, 01, 2010
ਕਰਾਚੀ - ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫਰੀਦੀ ਆਸਟ੍ਰੇਲੀਆ ਨਾਲ ਖੇਡੀ ਜਾਣ ਵਾਲੀ ਟਵੰਟੀ-20 ਅਤੇ ਟੈਸਟ ਲੜੀ ਤੋਂ ਠੀਕ ਪਹਿਲਾਂ ਜ਼ਖ਼ਮੀ ਹੋ ਗਏ ਹਨ। ਇਹ ਲੜੀ ਸ਼ੁਰੂ ਹੋਣ 'ਚ ਇਕ ਹਫ਼ਤੇ ਦਾ ਸਮਾਂ ਰਹਿ ਗਿਆ ਹੈ। (ਅੱਗੇ ਪੜ੍ਹੋ )
ਸਖਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਸ਼ੁਰੂ   Jul, 01, 2010
ਜੰਮੂ - ਕਸ਼ਮੀਰ ਘਾਟੀ ਵਿਚ ਲੱਗੇ ਕਰਫਿਊ ਕਾਰਨ ਤਣਾਅਪੂਰਨ ਹਾਲਾਤਾਂ ਵਿਚ ਬੀਤੇ ਕੱਲ੍ਹ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ 1272 ਸ਼ਰਧਾਲੂਆਂ ਦਾ ਜਥਾ ਅੱਜ ਇਥੋਂ ਦੇ ਬੇਸ ਕੈਂਪ ਤੋਂ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਰਵਾਨਾ ਹੋਇਆ। (ਅੱਗੇ ਪੜ੍ਹੋ )
ਕੇਂਦਰ ਦੀਆਂ ਨੀਤੀਆਂ ਨਾਲ ਮਹਿੰਗਾਈ ਵਧੀ : ਮੋਦੀ   Jun, 30, 2010
ਅਹਿਮਦਾਬਾਦ - ਵੱਧਦੀ ਮਹਿੰਗਾਈ ਲਈ ਕਾਂਗਰਸ ਦੀ ਸੰਪ੍ਰਗ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਵਿੱਚ ਸ਼ਾਸਨ ਕਰਨ ਵਾਲੇ ਲੋਕ ਆਮ ਜਨਤਾ ਦੀਆਂ ਲੋੜਾਂ ਪ੍ਰਤੀ ਅਸੰਵੇਦਨਸ਼ੀਲ ਹੋ ਗਏ ਹਨ। (ਅੱਗੇ ਪੜ੍ਹੋ )
ਜਦੋਂ ਬਣਾਉ ਖੁਸ਼ੀਆਂ ਦਾ ਆਸ਼ਿਆਨਾ...   Jun, 22, 2010
1. ਮਕਾਨ ਬਣਾਉਂਦੇ ਸਮੇਂ ਦੱਖਣ ਅਤੇ ਪੱਛਮ ਦਿਸ਼ਾ ਦੀ ਬਜਾਏ ਉੱਤਰ ਅਤੇ ਪੂਰਬ ਦਿਸ਼ਾ ਵਿੱਚ ਸਭ ਤੋਂ ਜ਼ਿਆਦਾ ਖੁੱਲ੍ਹਾ ਸਥਾਨ ਰੱਖੋ। ਸੂਰਜ ਦਾ ਪ੍ਰਕਾਸ਼ ਭਵਨ ਨੂੰ ਪ੍ਰਕਾਸ਼ਿਤ ਕਰੇ ਜਾਂ ਜ਼ਿਆਦਾ ਦੇਰ ਤੱਕ ਧੁੱਪ ਰਹੇ, ਅਜਿਹਾ ਹੋਣਾ ਜਰੂਰੀ ਹੈ। 2. ਮਕਾਨ ਵਿੱਚ ਖੁੱਲ੍ਹੀ ਛੱਤ ਪੂਰਬ ਅਤੇ ਉੱਤਰ ਦਿਸ਼ਾ ਵਿੱਚ ਰੱਖਣੀ ਚਾਹੀਦੀ ਹੈ। ਜਦੋਂ ਦੋ ਮੰਜਿਲਾ ਭਵਨ ਨਿਰਮਾਣ ਦੀ ਯੋਜਨਾ ਬਣਾ ਰਹੇ ਹੋਵੋ, ਤਾਂ ਧਿਆਨ ਵਿੱਚ ਰੱਖੋ ਕਿ ਦੱਖਣ ਅਤੇ ਪੱਛਮ ਦੀ ਬਜਾਏ ਪੂਰਬ ਅਤੇ ਉੱਤਰ ਦੀ ਉਚਾਈ ਘੱਟ ਹੋਣੀ ਚਾਹੀਦੀ ਹੈ। 3. ਮਕਾਨ ਵਿੱਚ ਵਾਟਰ ਟੈਂਕ, ਖੂਹ, ਬੋਰਿੰਗ, ਹੈਂਡਪੰਪ ਆਦਿ ਜਲ ਸਾਧਨ ਉੱਤਰ-ਪੂਰਬ ਦਿਸ਼ਾ ਵਿੱਚ ਬਣਵਾਉ। ਉਹਨਾਂ ਦੀ ਜ਼ਿਆਦਾਤਰ ਉਚਾਈ ਭਵਨ ਦੇ ਅਧਾਰ ਸਥਾਨ ਦੀ ਉਚਾਈ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਉਸ ਗੱਲ ਦਾ ਧਿਆਨ ਰੱਖੋ। (ਅੱਗੇ ਪੜ੍ਹੋ )
ਰਿਸ਼ਤਿਆਂ 'ਚ ਮਿਠਾਸ ਭਰਦੀ ਫੈਂਗਸ਼ੁਈ   May, 24, 2010
ਪਤੀ-ਪਤਨੀ ਦਾ ਰਿਸ਼ਤਾ ਅਟੁੱਟ ਮੰਨਿਆ ਜਾਂਦਾ ਹੈ, ਪਰ ਅੱਜ ਦੇ ਸਮੇਂ ਵਿੱਚ ਵਿਆਹ ਦਾ ਲੱਡੂ ਕੁਝ ਹੀ ਦਿਨਾਂ ਵਿੱਚ ਕਰੇਲੇ ਦੀ ਤਰ੍ਹਾਂ ਕੌੜਾ ਲੱਗਣ ਲੱਗਦਾ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰਿਵਾਰ ਸਲਾਹ ਕੇਂਦਰ ਅਤੇ ਅਦਾਲਤਾਂ ਵਿੱਚ ਵੱਧ ਰਹੇ ਮਾਮਲੇ ਇਸ ਗੱਲ ਦੇ ਗਵਾਹ ਹਨ। ਇਹੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਦੇ ਰਿਸ਼ਤੇ ਮਧੁਰ ਬਣੇ ਰਹਿਣ, ਹਮੇਸ਼ਾ ਸਬੰਧਾਂ ਵਿੱਚ ਮਿਠਾਸ ਭਰੀ ਰਹੇ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਟੋਟਕੇ ਅਪਣਾਏ ਜਾਣ ਲੱਗੇ ਹਨ। ਇਨ੍ਹਾਂ ਚੋਂ ਹੀ ਇੱਕ ਹੈ ਚਾਇਨੀਜ਼ ਵਾਸਤੂ ਸ਼ਾਸਤਰ ਫੈਂਗਸ਼ੁਈ ਦੀ ਸ਼ਰਣ ਲੈਣਾ। ਸੱਤ ਜਨਮਾਂ ਦੇ ਬੰਧਨ ਨੂੰ ਬਚਾਈ ਰੱਖਣ ਲਈ ਹੁਣ ਚਾਇਨੀਜ਼ ਵਾਸਤੂਸ਼ਾਸਤਰ ਫੈਂਗਸ਼ੁਈ ਦਾ ਸਹਾਰਾ ਲਿਆ ਜਾ ਰਿਹਾ ਹੈ ਅਤੇ ਨਵੇਂ ਵਿਆਹੇ ਜੋੜੇ ਨੂੰ ਮੈਂਡਰੀਨ ਡਕਸ ਦਾ ਜੋੜਾ ਅਤੇ ਲਵ ਬਰਡਸ ਗਿਫ਼ਟ ਦੇ ਤੌਰ 'ਤੇ ਦਿੱਤੇ ਜਾ ਰਹੇ ਹਨ। (ਅੱਗੇ ਪੜ੍ਹੋ )
ਸਹਿਯੋਗੀ ਤੇ ਉਤਸ਼ਾਹਜਨਕ ਪਤਨੀ ਹੈ ਐਸ਼ਵਰਿਆ   Jul, 01, 2010
ਬਾਲੀਵੁੱਡ ਅਭਿਨੇਤਾ ਅਭਿਸ਼ੇਕ ਬੱਚਨ ਇਹ ਕਹਿਣ ਵਿਚ ਜ਼ਰਾ ਵੀ ਨਹੀਂ ਹਿਚਕਾਉਂਦੇ ਕਿ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਐਸ਼ਵਰਿਆ ਰਾਏ ਬਹੁਤ ਹੀ ਸਹਿਯੋਗ ਕਰਨ ਵਾਲੀ ਅਤੇ ਉਤਸ਼ਾਹ ਵਧਾਉਣ ਵਾਲੀ ਹੈ। ਅਭਿਸ਼ੇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਐਸ਼ਵਰਿਆ ਬਹੁਤ ਹੀ ਖੁਸ਼ਮਿਜਾਜ਼ ਹੈ ਅਤੇ ਕਿਸੇ ਗੱਲ ਨੂੰ ਦਿਲ 'ਤੇ ਨਹੀਂ ਲਾਉਂਦੀ। ਉਨ੍ਹਾਂ ਕਿਹਾ ਕਿ ਲੋਕ ਮੈਨੂੰ ਪੁੱਛਦੇ ਹਨ ਕਿ ਕੀ ਉਹ ਵਿਆਹ ਕਰਵਾ ਕੇ ਬਦਲ ਗਿਆ ਹੈ ਪਰ ਮੈਂ ਕਹਿੰਦਾ ਹਾਂ ਕਿ ਮੈਂ ਕਿਉਂ ਬਦਲਾਂ। ਮੈਂ ਜਿੱਦਾਂ ਦਾ ਹਾਂ ਐਸ਼ਵਰਿਆ ਮੈਨੂੰ ਉਸੇ ਰੂਪ 'ਚ ਪਿਆਰ ਕਰਦੀ ਹੈ। (ਅੱਗੇ ਪੜ੍ਹੋ )
2010 ਦੀ ਪਹਿਲੀ ਛਿਮਾਹੀ ਅਤੇ ਬਾਲੀਵੁੱਡ   Jun, 30, 2010
ਬਾਲੀਵੁੱਡ ਲਈ ਸਾਲ 2010 ਦੀ ਪਹਿਲੀ ਛਿਮਾਹੀ ਚੰਗੀ ਨਹੀਂ ਰਹੀ। ਕਾਈਟਸ, ਰਾਵਣ ਅਤੇ ਵੀਰ ਜਿਹੀਆਂ ਵੱਡੀਆਂ ਫਿਲਮਾਂ ਟਿਕਟ ਖਿੜਕੀ ਉੱਤੇ ਸਫਲ ਨਹੀਂ ਹੋ ਸਕੀਆਂ। ਇਸ ਦੌਰਾਨ 125 ਫਿਲਮਾਂ ਰਿਲੀਜ਼ ਹੋਈਆਂ ਪਰ ਪ੍ਰਕਾਸ਼ ਝਾਅ ਦੀ ‘ਰਾਜਨੀਤੀ’ ਨੂੰ ਹੀ ਸੁਪਰ ਹਿੱਟ ਘੋਸ਼ਿਤ ਕੀਤਾ ਗਿਆ। ਫਿਲਮ ਨੇ ਕੁੱਲ 77 ਕਰੋੜ ਰੁਪਏ ਕਮਾਏ ਹਨ। ਵਿਸ਼ਲੇਸ਼ਕ ਅਮੋਦ ਮਹਿਰਾ ਮੁਤਾਬਕ ਫਿਲਮ ‘ਰਾਜਨੀਤੀ’ ਅਦਾਕਾਰ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਕਾਰਨ ਦਰਸ਼ਕ ਜੁਟਾਉਣ ਵਿਚ ਸਫਲ ਹੋ ਗਈ। ‘ਕਾਈਟਸ’ ਅਤੇ ‘ਰਾਵਣ’ ਨੂੰ 100 ਕਰੋੜ ਰੁਪਏ ਦਾ ਘਾਟਾ ਪਿਆ। ‘ਹਾਊਸਫੁਲ’ ਅਤੇ ‘ਲਵ ਸੈਕਸ ਔਰ ਧੋਖਾ’ ਠੀਕ-ਠਾਕ ਚੱਲੀਆਂ। ਬਾਕੀ ਸਾਰੀਆਂ ਫਿਲਮਾਂ ਫਲਾਪ ਹੋ ਗਈਆਂ। ਇਸ ਕਾਰਨ ਫਿਲਮ ਸਨਅਤ ਨੂੰ ਸਾਲ ਦੀ ਪਹਿਲੀ ਛਿਮਾਹੀ ਵਿਚ 450 ਤੋਂ 500 ਕਰੋੜ ਰੁਪਏ ਦਾ ਘਾਟਾ ਪਿਆ। (ਅੱਗੇ ਪੜ੍ਹੋ )
ਕਰੀਨਾ ਫਿਰ 'ਸੈਕਸ ਵਰਕਰ' ਦੇ ਕਿਰਦਾਰ 'ਚ!   Jun, 29, 2010
ਅਭਿਨੇਤਰੀ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੇ ਰੂਪ ਨਾਲ ਆਪਣੇ ਕਿਰਦਾਰਾਂ ਵਿੱਚ ਵੀ ਪ੍ਰਯੋਗ ਕਰਨ ਲੱਗੀ ਹੈ। ਜੀ ਹਾਂ, ਹੁਣ ਕਰੀਨਾ ਬੁੱਲ੍ਹਾਂ ਤੇ ਗੂੜ੍ਹੇ ਰੰਗ ਦੀ ਲਿਪਸਟਿਕ, ਭੜਕੀਲੀ ਸਾੜੀ ਅਤੇ ਬਿੰਦਾਸ ਅੰਦਾਜ਼ ਵਿੱਚ ਦੁਬਾਰਾ 'ਚਮੇਲੀ' ਦੇ ਰੂਪ ਵਿੱਚ ਨਜ਼ਰ ਆਵੇਗੀ, ਭਾਵ ਕਰੀਨਾ ਇੱਕ ਵਾਰ ਫਿਰ ਬਣਨ ਜਾ ਰਹੀ ਹੈ 'ਸੈਕਸ ਵਰਕਰ'। ਕਰੀਨਾ ਇਹ ਕਿਰਦਾਰ ਆਪਨੀ ਅਗਲੀ ਫਿਲਮ 'ਹੀਰਾ ਮੰਡੀ' ਵਿੱਚ ਨਿਭਾਉਣ ਜਾ ਰਹੀ ਹੈ। ਸੰਜੇ ਲੀਲਾ ਭੰਸਾਲੀ ਦੀ ਇਹ ਫਿਲਮ 'ਹੀਰਾ ਮੰਡੀ' ਲਾਹੌਰ ਦੇ 'ਰੈਡ ਲਾਈਟ ਏਰੀਆ' ਦੇ ਪਿਛੋਕੜ 'ਤੇ ਬਣ ਰਹੀ ਹੈ। 'ਚਮੇਲੀ' ਵਿੱਚ ਵੈਸ਼ਿਆ ਦਾ ਕਿਰਦਾਰ ਨਿਭਾਉਣ ਲਈ ਕਰੀਨਾ ਨੇ ਆਪਣਾ ਵਜਨ ਵੀ ਵਧਾਇਆ ਸੀ। ਹੁਣ ਸਵਾਲ ਇਹ ਹੈ ਕਿ ਕੀ ਇਸ ਵਾਰ ਵੀ 'ਹੀਰਾ ਮੰਡੀ' ਵਿੱਚ ਕਿਰਦਾਰ ਦੇ ਅੰਦਰ ਸਮਾਉਣ ਲਈ ਕਰੀਨਾ ਆਪਣੇ 'ਸਾਈਜ਼ ਜ਼ੀਰੋ' ਨਾਲ ਖਿਲਵਾੜ ਕਰੇਗੀ? (ਅੱਗੇ ਪੜ੍ਹੋ )
ਵਿਲੱਖਣ ਸੋਚ ਦੀ ਉਪਜ "ਏਕਮ"   May, 17, 2010
ਪੰਜਾਬੀ ਸਿਨੇਮਾ ਇੱਕ ਵਾਰ ਫਿਰ ਤੋਂ ਸ਼ਿਖਰ ਵੱਲ ਕਦਮ ਵਧਾਅ ਰਿਹਾ ਹੈ, ਜੋ ਕਾਫ਼ੀ ਸਮੇਂ ਤੱਕ ਬਨਾਵਟੀ ਸਾਹ ਪ੍ਰਣਾਲੀ ਉੱਤੇ ਅੰਤਿਮ ਦਿਨ ਗਿਣ ਰਿਹਾ ਸੀ। ਪੰਜਾਬੀ ਫਿਲਮ "ਮੇਰਾ ਪਿੰਡ ਮਾਈ ਵਿਲੇਜ਼" ਤੇ "ਮਿੱਟੀ" ਦੇ ਬਾਅਦ ਰਿਲੀਜ਼ ਹੋਈ ਪੰਜਾਬੀ ਫਿਲਮ ਏਕਮ-ਸਨ ਆਫ਼ ਦੀ ਸੋਇਲ ਇਸ ਗੱਲ ਦਾ ਪੁਖ਼ਤਾ ਸਬੂਤ ਹੈ। (ਅੱਗੇ ਪੜ੍ਹੋ )
Copyright © 2012 JustPunjab.com